ਗ਼ਜ਼ਲ
- ਸਵਰਨ ਸਿੰਘ
ਨਾਂ ਇਹ ਮੌਸਮ ਪਤਝੜ ਵਰਗਾ ਨਾਂ ਇਹ ਰੰਗ ਬਹਾਰ ਜਿਹਾ
ਇਹ ਉਬਲੇ ਪਾਣੀ ਦੀ ਬਰਿਸ਼ ਇਹ ਚਾਨਣ ਅੰਗਿਆਰ ਜਿਹਾ
ਵਰ੍ਹਿਆਂ ਤੀਕਰ ਮੈਨੂੰ ਤੇਰੀ ਚੁੱਪ ਦਾ ਮਿਹਣਾ ਯਾਦ ਰਿਹਾ
ਫੋਰ ਹੂੰਝ ਕੇ ਪਾਸੇ ਕੀਤਾ ਮੈਂ ਉਹ ਟੁੱਟਾ ਤਾਰ ਜਿਹਾ
ਖਾਲੀ ਅੱਖਾਂ ਦੀ ਨੀਂਦਰ ਨੂੰ ਨੀਂਦ ਕਹਾਂ ਯਾ ਮੌਤ ਕਹਾਂ
ਉਹ ਸੁਫ਼ਨਾ ਤਾਂ ਹੁਣ ਲੱਗਦਾ ਹੈ ਪਰਸੋਂ ਦੇ ਅਖ਼ਬਾਰ ਜਿਹਾ
ਇੱਕੋ ਵਾਰੀ ਮਿਲਦਾ ਹੈ ਜੀਵਨ ਵਿੱਚ ਆਪਣਾ ਪਰਛਾਂਵਾਂ
ਹੁਣ ਮੈਂ ਕਿਥੋਂ ਢੂੰਢ ਲਿਆਵਾਂ ਹੋਰ ਕੋਈ ਸਰਕਾਰ ਜਿਹਾ
ਮੇਰੇ ਸਾਂਹਵੇਂ ਬੈਠਾ ਹੋਇਆ ਮੇਰਾ ਜਨਮਾਂ ਦਾ ਸਾਥੀ
ਕਦੇ ਕਦੇ ਮੈਂਨੂੰ ਲੱਗਦਾ ਹੈ ਦਿਸ-ਹੱਦੇ ਤੋਂ ਪਾਰ ਜਿਹਾ
ਇਹ ਉਬਲੇ ਪਾਣੀ ਦੀ ਬਰਿਸ਼ ਇਹ ਚਾਨਣ ਅੰਗਿਆਰ ਜਿਹਾ
…..ਸਰ, ਬਹੁਤ ਹੀ ਖੂਬਸੂਰਤ ਰਚਨਾ ਹੈ …